- - ਓਨਟਾਰੀਓ ਵਿੱਚ ਕਾਰਜ ਕਰਨ ਲਈ ਲਾਇਸੰਸਸ਼ੁਦਾ ਹੋਣਾ
- - ਸੰਘੀ/ਸੂਬਾਈ ਮਨੁੱਖੀ ਅਧਿਕਾਰਾਂ ਬਾਰੇ ਵਿਧਾਨ, ਅਧਿਨਿਯਮਾਂ, ਅਤੇ ਕਿਸੇ ਹੋਰ ਸਬੰਧਿਤ ਮਿਆਰਾਂ, ਕਿੱਤਾਕਾਰੀ ਸਿਹਤ ਅਤੇ ਸੁਰੱਖਿਆ ਕਾਨੂੰਨ, ਰੁਜ਼ਗਾਰ ਮਿਆਰ ਕਾਨੂੰਨ, ਜਾਣਕਾਰੀ ਦੀ ਆਜ਼ਾਦੀ ਅਤੇ ਪਰਦੇਦਾਰੀ ਕਨੂੰਨ ਦੀ ਸੁਰੱਖਿਆ ਸਮੇਤ, ਲਾਗੂ ਹੋਣ ਵਾਲੇ ਸਾਰੇ ਵਿਧਾਨ ਦੀ ਤਾਮੀਲ ਕਰਨਾ
- - ਉਚਿਤ WSIB ਜਾਂ ਵਿਕਲਪਕ ਕਾਰਜ-ਸਥਾਨ ਸੁਰੱਖਿਆ ਬੀਮਾ ਕਵਰੇਜ਼ ਨੂੰ ਬਣਾਈ ਰੱਖਣਾ ਅਤੇ ਇਸਦੇ ਬੀਮਾ ਦਲਾਲ ਵੱਲੋਂ ਸਲਾਹ ਦਿੱਤੇ ਅਨੁਸਾਰ ਉਚਿਤ ਤੀਜੀ-ਧਿਰ ਦਾ ਸਧਾਰਨ ਦੇਣਦਾਰੀ ਬੀਮਾ ਲੈਣਾ
- - ਅਚੇਵ ਵਿਖੇ ਸਕਿੱਲਡ ਨਿਊਕਮਰ ਬਾਂਡ ਪ੍ਰੋਗਰਾਮ (SNIB) ਦੇ ਨਾਲ ਇੱਕ ਲਿਖਤੀ ਇਕਰਾਰਨਾਮਾ ਕਰੋ ਅਤੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰੋ
- - ਹਵਾਲਾ ਦਿੱਤੇ ਗਏ SNIB ਪ੍ਰੋਗਰਾਮ ਭਾਗੀਦਾਰ ਨੂੰ ਸਿੱਧੇ ਤੌਰ 'ਤੇ ਨੌਕਰੀ 'ਤੇ ਰੱਖਣ ਅਤੇ ਸੰਸਥਾ ਦੀ ਪੇ-ਰੋਲ 'ਤੇ ਰੱਖਣ ਦੀ ਇੱਛਾ ਰੱਖਣਾ ਅਤੇ ਉਹੀ ਰੁਜ਼ਗਾਰ ਦੇ ਨਿਯਮ, ਸ਼ਰਤਾਂ ਅਤੇ ਲਾਭ ਪ੍ਰਦਾਨ ਕਰਨਾ ਜੋ ਸਾਰੇ ਨਿਯਮਿਤ ਕਰਮਚਾਰੀਆਂ ਲਈ ਹਨ